ਕਿਸਾਨਾਂ 'ਤੇ ਲਾਠੀਚਾਰਜ ਤੋਂ ਗੁੱਸੇ 'ਚ ਆ ਗਈਆਂ ਕਿਸਾਨ ਜਥੇਬੰਦੀਆਂ, ਹੁਣ ਪੈ ਗਿਆ ਫਸਾਦ! |OneIndia Punjabi

2024-02-14 1

MSP ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਗਿਆ ਹੈ। ਸ਼ੰਭੂ ਬਾਰਡਰ 'ਤੇ ਇਸ ਸਮੇਂ ਕਿਸਾਨਾਂ ਦਾ ਵੱਡਾ ਇਕੱਠ ਹੈ। ਇਸ ਦਰਮਿਆਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਭਲਕੇ ਯਾਨੀ ਕਿ 15 ਫਰਵਰੀ ਨੂੰ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਉਗਰਾਹਾਂ ਮੁਤਾਬਕ ਬਾਰਡਰਾਂ 'ਤੇ ਜੋ ਕਿਸਾਨ ਬੈਠੇ ਹਨ, ਅਸੀਂ ਉਨ੍ਹਾਂ ਨਾਲ ਹਾਂ। ਦੱਸ ਦੇਈਏ ਕਿ ਸ਼ੰਭੂ ਬਾਰਡਰ 'ਤੇ ਡਟੇ ਕਿਸਾਨਾਂ 'ਤੇ ਪੁਲਸ ਵਲੋਂ ਹੰਝੂ ਗੈਸ 'ਤੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਬਾਰਡਰਾਂ 'ਤੇ ਡਟੇ ਹੋਏ ਸਨ।
.
.
.
#farmersprotest #kisanandolan #punjabnews
~PR.182~